ਹਰਿਆਣਾ

ਹਰਿਆਣਾ ਸਰਕਾਰ ਗਰੀਬ ਵਿਦਿਆਰਥੀਆਂ ਦੀ ਫੀਸ ਭੁਗਤਾਨ ਕਰੇਗੀ - ਮੁੱਖ ਮੰਤਰੀ

ਦਵਿੰਦਰ ਸਿੰਘ ਕੋਹਲੀ/ ਕੌਮੀ ਮਾਰਗ ਬਿਊਰੋ | July 24, 2023 10:17 PM

 

ਚੰਡੀਗੜ੍ਹ- ਹਰਿਆਣਾ ਵਿਚ ਪੈਸੇ ਦੀ ਕਮੀ ਦੇ ਕਾਰਨ ਕੋਈ ਵੀ ਗਰੀਬ ਬੱਚਾ ਉੱਚੇਰੀ ਸਿਖਿਆ ਤੋਂ ਵਾਂਝਾ ਨਹੀਂ ਰਹੇਗਾ ਯੂਨੀਵਰਸਿਟੀ ਅਜਿਹੇ ਬੱਚਿਆਂ ਦੀ ਪਰਿਵਾਰ ਪਹਿਚਾਣ ਪੱਤਰ ਦੇ ਡਾਟਾ ਨਾਲ ਸਾਲਾਨਾ ਆਮਦਨ ਦੀ ਸ਼੍ਰੇਣੀ ਨਿਰਧਾਰਿਤ ਕਰਨ ਸੂਬਾ ਸਰਕਾਰ ਅਜਿਹੇ ਗਰੀਬ ਬੱਚਿਆਂ ਦੀ ਫੀਸ ਭੁਗਤਾਨ ਕਰੇਗੀ ਇਹ ਫੈਸਲਾ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਜਿਨ੍ਹਾਂ ਦੇ ਕੋਲ ਵਿੱਤ ਵਿਭਾਗ ਦਾ ਕਾਰਜਭਾਰ ਵੀ ਹੈ,  ਦੀ ਅਗਵਾਈ ਹੇਠ ਅੱਜ ਇੱਥੇ ਹੋਈ ਸਥਾਈ ਵਿੱਤ ਸਮਿਤੀ ਸੀ ਦੀ ਮੀਟਿੰਗ ਵਿਚ ਕੀਤਾ

          ਮੀਟਿੰਗ ਵਿਚ ਖੇਡ ਯੂਨੀਵਰਸਿਟੀ ਹਰਿਆਣਾ,  ਰਾਈ ਸੋਨੀਪਤ ਦੇ ਭਵਨ ਤੇ ਹੋਰ ਨਿਰਮਾਣ ਕੰਮਾਂ ਲਈ 100 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕਰਨ ਦੀ ਮੰਜੂਰੀ ਪ੍ਰਦਾਨ ਕੀਤੀ ਗਈ ਵਰਨਣਯੋਗ ਹੈ ਕਿ ਮੁੱਖ ਮੰਤਰੀ ਨੇ ਆਪਣੇ ਸਾਲ 2023-24 ਦੇ ਬਜਟ ਭਾਸ਼ਨ ਵਿਚ ਸਰਵੋਚ ਕੌਮਾਂਤਰੀ ਪ੍ਰਥਾਵਾਂ ਨੂੰ ਆਪਣਾ ਕੇ ਰਾਈ,  ਸੋਨੀਪਤ ਵਿਚ ਸਪੋਰਟਸ ਇੰਫ੍ਰਾਸਟਕਚਰ ,  ਪਸੋਰਟਸ ਸਾਇੰਸ,  ਸਪੋਰਟਸ ਤਕਨਾਲੋਜੀ,  ਸਪੋਰਟਸ ਮੈਨੇਜਮੇਂਟ,  ਸਪੋਰਟਸ ਪੋਸ਼ਨ ਅਤੇ ਖੇਡ ਸਿਖਿਆ ਵਰਗੇ ਖੇਡਾਂ ਨਾਲ ਸਬੰਧਿਤ ਵੱਖ-ਵੱਖ ਵਿਸ਼ਿਆਂ ਵਿਚ ਖੋਜ ਅਤੇ ਅਧਿਐਨ ਨੂੰ ਪ੍ਰੋਤਸਾਹਨ ਦੇਣ ਲਈ ਹਰਿਆਣਾ ਖੇਡ ਯੂਨੀਵਰਸਿਟੀ ਸਥਾਪਿਤ ਕਰਨ ਦਾ ਫੈਸਲਾ ਲੈਣ ਦੀ ਜਾਣਕਾਰੀ ਸਦਨ ਨੁੰ ਦਿੱਤੀ ਸੀ ਅਤੇ ਆਸ ਪ੍ਰਗਟਾਈ ਸੀ ਕਿ ਖੇਡ ਯੂਨੀਵਰਸਿਟੀ ਸਾਲ 2023-24 ਵਿਚ ਕੰਮ ਕਰਨਾ ਸ਼ੁਰੂ ਕਰ ਦਵੇਗਾ ਇਸੀ ਲੜੀ ਵਿਚ ਅੱਜ ਆਪਣੇ ਵਾਇਦੇ ਨੂੰ ਪੂਰਾ ਕਰਦੇ ਹੋਏ ਮੁੱਖ ਮੰਤਰੀ ਨੇ ਸੂਨੀਵਰਸਿਟੀ ਦੇ ਲਈ ਸਥਾਈ ਵਿੱਤ ਸਮਿਤੀ ਸੀ ਵਿਚ 100 ਕਰੋੜ ਰੁਪਏ ਦੀ ਮੰਜੂਰੀ ਪ੍ਰਦਾਨ ਕੀਤੀ  ਜਿਸ ਵਿਚ 50 ਕਰੋੜ ਰੁਪਏ ਕਰਜੇ ਵਜੋ ਗ੍ਰਾਂਟ ਅਤੇ 50 ਕਰੋੜ ਰੁਪਏ ਗ੍ਰਾਂਟ ਇਨ ਏਡ ਵਜੋ ਸ਼ਾਮਿਲ ਹਨ

ਖੇਡ ਯੂਨੀਵਰਸਿਟੀ ਵਿਚ ਸ਼ੁਰੂ ਕੀਤਾ ਜਾਵੇਗਾ ਸ਼ਾਰਟ ਟਰਮ ਫਿਟਨੈਸ ਸਰਟੀਫਿਕੇਟ ਕੋਰਸ

          ਮੀਟਿੰਗ ਵਿਚ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਸ੍ਰੀ ਏਸਏਸ ਦੇਸਵਾਲ ਨੇ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ ਕਿ ਹਰਿਆਣਾ ਖੇਡ ਯੂਨੀਵਰਸਿਟੀ 254 ਏਕੜ ਜਮੀਨ 'ਤੇ ਸਥਾਪਿਤ ਕੀਤੀ ਜਾ ਰਹੀ ਹੈ ਸਾਲ 2023-24 ਵਿਚ 100 ਕਰੋੜ ਰੁਪਏ, 2024-25 ਵਿਚ 230 ਕਰੋੜ ਰੁਪਏ, 2025-26 ਵਿਚ 200 ਕਰੋੜ ਰੁਪਏ  ਅਤੇ 2026-27 ਵਿਚ 100 ਕਰੋੜ ਰੁਪਏ ਖਰਚ ਕੀਤੇ ਜਾਣਗੇ ਕੁੱਲ 630 ਕਰੋੜ ਰੁਪਏ ਦੇ ਬਜਟ ਦਾ ਪ੍ਰਸਤਾਵ ਹੈ ਯੂਨੀਵਰਸਿਟੀ ਵਿਚ ਖੇਡ ਵਿਗਿਆਨ ਵਿਚ ਪੀਏਚਡੀ,  ਏਮਏਸਈ,  ਬੀਏਸਈ ਦੇ ਨਿਯਮਤ ਕੋਰਸ ਹੋਣਗੇ ਇਸ ਤੋਂ ਇਲਾਵਾ, 50 ਸੀਟਾਂ 'ਤੇ 42 ਦਿਨ ਦਾ ਫਿਟਨੈਸ ਸਰਟੀਫਿਕੇਟ ਕੋਰਸ ਵੀ ਸ਼ੁਰੂ ਕਰਨ ਦਾ ਪ੍ਰਸਤਾਵ ਹੈ ਏਮਏਸਈ ਦੀ 20,  ਬੀਏਸਈ ਦੀ 50,  ਪੀਏਚਡੀ ਦੀਆਂ ਸੀਟਾਂ ਹੋਣਗੀਆਂ ਹਰਿਆਣਾ ਦੇ ਨੌਜੁਆਨ ਸੇਨਾ,  ਨੀਮ-ਫੌਜੀ ਫੋਰਸ ਤੇ ਪੁਲਿਸ ਵਿਚ ਭਰਤੀ ਹੋਣ ਲਈ ਤੇ ਸ਼ਰੀਰਿਕ ਤੌਰ 'ਤੇ ਤਿਆਰੀ ਕਰਨ ਲਈ ਪ੍ਰਾਈਵੇਟ ਏਜੰਸੀਆਂ ਦੇ ਕੋਲ ਜਾਂਦੇ  ਹਨ ਜਿੱਥੇ ਪੈਸੇ ਵੀ ਵੱਧ ਲਏ ਜਾਂਦੇ ਹਨ ਯੂਨੀਵਰਸਿਟੀ ਘੱਟ ਪੈਸੇ ਵਿਚ ਕੋਰਸ ਕਰਵਾਏਗੀ ਉਨ੍ਹਾਂ ਨੇ ਇਸ ਗੱਲ ਦੀ ਵੀ ਜਾਣਕਾਰੀ ਦਿੱਤੀ ਕਿ ਮੌਜੂਦਾ ਵਿਚ ਦੇਸ਼ ਵਿਚ ਪਟਿਆਲਾ,  ਇੰਫਾਲ,  ਚੇਨਈ ਤੇ ਵੜੋਦਰਾ ਵਿਚ ਖੇਡ ਯੂਨੀਵਰਸਿਟੀਆਂ ਸੰਚਾਲਿਤ ਹਨ

          ਇਸ ਤੋਂ ਇਲਾਵਾ,  ਸਮਿਤੀ ਨੇ ਲਾਲਾ ਲਾਜਪਤਰਾਏ ਪਸ਼ੂ ਮੈਡੀਕਲ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਹਿਸਾਰ ਦੇ ਲਈ 105 ਕਰੋੜ ਰੁਪਏ ਜਾਰੀ ਕਰਨ ਦੀ ਮੰਜੂਰੀ ਪ੍ਰਦਾਨ ਕੀਤੀ

          ਮੀਟਿੰਗ ਵਿਚ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ,  ਪਸ਼ੂਪਾਲਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਅੰਕੁਰ ਗੁਪਤਾ,  ਉੱਚੇਰੀ ਸਿਖਿਆ ਵਿਭਾਗ ਦੇ ਪ੍ਰਧਾਨ ਸਕੱਤਰ ਨਵਦੀਪ ਸਿੰਘ ਵਿਰਕ ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ ਮੀਟਿੰਗ ਵਿਚ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ ਵੀਸੀ ਰਾਹੀਂ ਜੁੜੇ

 

Have something to say? Post your comment

 

ਹਰਿਆਣਾ

ਰਾਹੁਲ ਗਾਂਧੀ ਨੇ ਪਹਿਲਗਾਮ ਅੱਤਵਾਦੀ ਹਮਲੇ ਵਿੱਚ ਜਾਨ ਗਵਾਉਣ ਵਾਲੇ ਨੇਵੀ ਅਫਸਰ ਵਿਨੈ ਨਰਵਾਲ ਦੇ ਪਰਿਵਾਰਕ ਮੈਂਬਰਾਂ ਨਾਲ ਕੀਤੀ ਮੁਲਾਕਾਤ

ਆਗਜਨੀ ਦੀ ਘਟਨਾਵਾਂ ਕਾਰਨ ਪ੍ਰਭਾਵਿਤ ਫਸਲਾਂ ਦੇ ਨੁਕਸਾਨ ਲਈ ਕਿਸਾਨਾਂ ਨੁੰ ਮਿਲਿਆ ਮੁਆਵਜਾ-ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਨਾਇਬ ਸਰਕਾਰ ਨੇ ਇੱਕ ਕਲਿਕ ਨਾਲ 24695 ਲਾਭਕਾਰਾਂ ਦੇ ਖਾਤਿਆਂ ਵਿੱਚ 7.48 ਕਰੋੜ ਰੁਪਏ ਦੀ ਰਕਮ ਕੀਤੀ ਜਾਰੀ

ਪਹਿਲਗਾਮ ਹਮਲੇ ਤੋਂ ਕਿਸਨੂੰ ਫਾਇਦਾ ਹੋਇਆ ਤੇ ਕਿਸਨੂੰ ਨੁਕਸਾਨ ਹੋਇਆਜਾਂਚ ਹੋਣੀ ਚਾਹੀਦੀ ਹੈ- ਰਾਕੇਸ਼ ਟਿਕੈਤ

ਪਹਿਲਗਾਮ ਹਮਲੇ ਦੇ ਬਾਅਦ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤੀ ਉੱਚ ਪੱਧਰੀ ਮੀਟਿੰਗ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੀਂ ਪਾਤਸ਼ਾਹੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਧਮਧਾਨ ਸਾਹਿਬ ਤੋਂ ਅਰੰਭਤਾ

ਹਰਿਆਣਾ ਦੇ ਮੁੱਖ ਮੰਤਰੀ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਲ ਕੀਤੀ ਮੁਲਾਕਾਤ

ਹਰਿਆਣਾ ਦੇ ਰੋਹਤਕ ’ਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਿੱਖੀ ਦਾ ਪ੍ਰਚਾਰ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 9 ਮੈਂਬਰ ਨਾਮਜ਼ਦ ਕਰਨ ਅਤੇ ਕਾਰਜਕਰਨੀ ਕਮੇਟੀ ਬਣਾਉਣ ਦੀ ਕੀਤੀ ਅਪੀਲ

ਪੰਜਾਬ-ਹਰਿਆਣਾ ਭਰਾ ਹਨ, ਭਗਤ ਸਿੰਘ 'ਤੇ ਕੋਈ ਵਿਵਾਦ ਨਹੀਂ ਹੋਣਾ ਚਾਹੀਦਾ: ਭੁਪਿੰਦਰ ਸਿੰਘ ਹੁੱਡਾ